ਅਮਰਜੀਤ ਕੌਂਕੇCc i50Kk Ff Ww s T7DuXG EeP J.orDd

Multi tool use
ਡਾ.ਅਮਰਜੀਤ ਕੌਂਕੇ | |
---|---|
ਜਨਮ | ਜ਼ਿਲ੍ਹਾ ਲੁਧਿਆਣਾ, ਭਾਰਤੀ (ਪੰਜਾਬ) | ਅਗਸਤ 1964
ਸਿੱਖਿਆ | ਐੱਮ.ਏ. (ਪੰਜਾਬੀ), ਪੀ. ਐੱਚ. ਡੀ. |
ਕਿੱਤਾ | ਕਵੀ,ਸੰਪਾਦਕ ਅਤੇ ਅਨੁਵਾਦਕ |
ਵਿਧਾ | ਕਵਿਤਾ |
ਡਾ. ਅਮਰਜੀਤ ਕੌਂਕੇ (ਜਨਮ : ਅਗਸਤ 1964) ਪੰਜਾਬੀ ਅਤੇ ਹਿੰਦੀ ਕਵੀ, ਅਨੁਵਾਦਕ ਅਤੇ ਸਾਹਿਤਕ ਮੈਗਜ਼ੀਨ " ਪ੍ਰਤਿਮਾਨ " ਦਾ ਸੰਪਾਦਕ ਹੈ। ਅਮਰਜੀਤ ਕੌਂਕੇ ਸਾਲ 2016 ਲਈ ਸਾਹਿਤ ਅਕਾਦਮੀ , ਦਿੱਲੀ ਵੱਲੋਂ ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ ਨਾਲ ਸਨਮਾਨਿਤ ਹੈ।....[1]
ਵਿਸ਼ਾ ਸੂਚੀ
- 1 ਅਮਰਜੀਤ ਕੌਂਕੇ ਦੀਆਂ ਰਚਨਾਵਾਂ
- 1.1 ਪੰਜਾਬੀ ਵਿਚ ਰਚਨਾਵਾਂ
- 1.2 ਹਿੰਦੀ ਵਿਚ ਰਚਨਾਵਾਂ
- 1.3 ਅਨੁਵਾਦ
- 1.3.1 ਹਿੰਦੀ ਤੋਂ ਪੰਜਾਬੀ
- 1.3.2 ਪੰਜਾਬੀ ਤੋਂ ਹਿੰਦੀ
- 1.4 ਸੰਪਾਦਨ ਪੁਸਤਕਾਂ
- 1.5 ਆਲੋਚਨਾ ਪੁਸਤਕਾਂ
- 2 ਅਮਰਜੀਤ ਕੌਂਕੇ ਦੀ ਕਵਿਤਾ ਤੇ ਹੋਇਆ ਕਾਰਜ (ਪੁਸਤਕਾਂ)
- 2.1 ਅਮਰਜੀਤ ਕੌਂਕੇ ਦੀ ਕਵਿਤਾ ਤੇ ਐਮ.ਫਿਲ., ਪੀ.ਐਚ.ਡੀ.ਲਈ ਹੋਇਆ ਕਾਰਜ
- 3 ਸਨਮਾਨ
- 4 ਹਵਾਲੇ
ਅਮਰਜੀਤ ਕੌਂਕੇ ਦੀਆਂ ਰਚਨਾਵਾਂ[ਸੋਧੋ]
ਪੰਜਾਬੀ ਵਿਚ ਰਚਨਾਵਾਂ[ਸੋਧੋ]
- ਦਾਇਰਿਆਂ ਦੀ ਕਬਰ ‘ਚੋਂ (1985)
ਇਸ ਪੁਸਤਕ ਦੇ ਤਿੰਨ ਹਿੱਸੇ ਹਨ ਤੇ ਇਸਦਾ ਸਾਂਝਾ ਨਾਂ ਹੈ ‘ਦਾਇਰਿਆਂ ਦੀ ਕਬਰ ‘ਚੋਂ ’। ਇਸ ਵਿੱਚ ਬਲਜੀਤ ਮੋਗਾ, ਅਮਰਜੀਤ ਕੌਂਕੇ ਅਤੇ ਸਵਰਨਜੀਤ ਸਵੀ ਨੇ ਨਜ਼ਮਾਂ ਦੀ ਰਚਨਾ ਕੀਤੀ ਹੈ। (ਓ) ਬਲਜੀਤ ਮੋਗਾ :- ਇਸਦੀ ਕਵਿਤਾ ਦੀ ਖੂਬੀ ਇਹ ਹੈ ਕਿ ਇਸ ਵਿੱਚ ਇੱਕ ਤਾਜੇ ਫੁੱਟੇ ਚਸ਼ਮੇ ਦੀ ਤਾਜ਼ਗੀ ਤੇ ਅਮੀਰੀ ਹੈ। ਇਸ ਲਈ ਕੁੜੀ ਦਾ ਮੋਹ-ਵਿਰਾਗ ਹੀ ਦਾਇਰਾ ਹੈ। (ਅ) ਅਮਰਜੀਤ ਕੌਂਕੇ :- ਇਸ ਨੇ ਕਵਿਤਾ ਨੂੰ ਇੰਨੀ ਮੌਲਿਕਤਾ ਨਾਲ ਬਿਆਨ ਕੀਤਾ ਹੈ ਕਿ ਕਵਿਤਾ ਮੁੱਕਣ ਤੋਂ ਬਾਅਦ ਵੀ ਸ਼ਬਦ ਪਾਰਦਰਸ਼ੀ ਹੋ ਜਾਂਦੇ ਹਨ, ਵਿਆਕੁਲ ਪੈਰਾਂ ਦੀ ਆਵਾਜ਼ ਸੁਣਦੀ ਹੈ ਤੇ ਲੱਗਦਾ ਹੈ ਕਿ ਸ਼ਬਦਾਂ ਦੀ ਦਰਗਾਹ ਤੇ ਕੋਈ ਰੋਹ ਰਿਹਾ ਹੈ। ਇਸ ਲਈ ਮਾਂ ਦੀ ਮਮਤਾ ਹੀ ਦਾਇਰਾ ਹੈ।[2] (ੲ) ਸਵਰਜੀਤ ਸਵੀ :- ਇਸ ਅਨੁਸਾਰ ‘ਜੋ ਹੈ’ ਉਸਦਾ ਯਥਾਰਥ ਹੈ ਤੇ ‘ਜੋ ਹੋਣਾ ਚਾਹੀਦਾ ਹੈ’ ਉਸ ਦਾ ਆਦਰਸ਼। ਇਸ ਯਥਾਰਥ ਤੇ ਆਦਰਸ਼ ਵਿਚਲਾ ਫਾਸਲਾ ਦਾਇਰਾ ਹੈ।
- ਨਿਰਵਾਣ ਦੀ ਤਲਾਸ਼ 'ਚ (1987, 1994,2009)
ਅਮਰਜੀਤ ਕੌਂਕੇ ਦੀ ਕਾਵਿ ਪੁਸਤਕ ‘ਨਿਰਵਾਣ ਦੀ ਤਲਾਸ਼ ‘ਚ’ ਮਨੁੱਖੀ ਪਛਾਣ ਦੀ ਸਮੱਸਿਆ ਨੂੰ ਕਈ ਰੂਪਾਂ ਚ ‘ਉਘਾੜਦੀ ਹੈ। ਜਿਵੇਂ ਚੰਗਾ ਭਲਾ ਮਨੁੱਖ ਕਈ ਵਾਰ ਬੇਪਛਾਣ ਹੋ ਜਾਂਦਾ ਹੈ। ਉਦੋਂ ਰਿਸ਼ਤਾ ਉਸਦੀ ਪਛਾਣ ਬਣਦਾ ਹੈ। ਇਸ ਵਿੱਚ ਕਵੀ ਨੇ ਮਨੁੱਖ ਦੇ ਭੂਤਕਾਲ, ਵਰਤਮਾਨ ਅਤੇ ਭਵਿੱਖ ਦੇ ਬਾਰੇ ਗੱਲ ਕੀਤੀ ਹੈ। ਉਹ ਇਹ ਵੀ ਦੱਸਦਾ ਹੈ ਕਿ ਜਦੋਂ ਮਨੁੱਖ ਵਾਸਤਵਿਕਤਾ ਨਾਲ ਟਕਰਾਉਂਦਾ ਹੈ ਤਾਂ ਉਹ ਕਦੇ ਹਾਰਦਾ, ਕਦੇ ਟੁੱਟਦਾ ਤੇ ਕਦੇ ਖੁਰਦਾ ਹੈ। ਉਸਦੀ ਹਰ ਕਵਿਤਾ ਕੋਈ ਨਾ ਕੋਈ ਪ੍ਰਸ਼ਨ ਸਿਰਜਦੀ ਹੈ।[3]
- ਦਵੰਧ ਕਥਾ (1990,2009)
ਅਮਰਜੀਤ ਕੌਂਕੇ ਦੀਆਂ ਰਚਨਾਵਾਂ ਪੜ੍ਹ ਕੇ ਪਰੰਪਰਾ ਤੇ ਆਧੁਨਿਕਤਾ ਵਿਚਕਾਰ ਵਖਰੇਵਾਂ ਬਹੁਤ ਬਨਾਵਟੀ ਲਗਦਾ ਹੈ।ਬੇਕਿਨਾਰ ਹੋ ਕੇ ਵੀ ਉਹ ਕਿਸੇ ਥਾਂ ਹ੍ਮ੍ਕਿਨਾਰ ਹੋਇਆ ਜਾਪਦਾ ਹੈ।ਦੂਰ ਤੱਕ ਫੈਲਦਾ ਹੈ ਪਰ ਸੰਕੇਤ ਦੇ ਜਾਂਦਾ ਹੈ ਕਿ ਫੈਲਨ ਲਈ ਅਪਣੀਆਂ ਜੜ੍ਹਾਂ ਨਾਲੋਂ ਟੁੱਟਣਾ ਜਰੂਰੀ ਨਹੀਂ.ਏਡੇ ਸੰਯੁਕਤ ਆਪੇ ਨਾਲ ਮੁਲਾਕਾਤ ਦੇਰ ਬਾਅਦ ਹੋਈ ਹੈ, ਇਸ ਲਈ ਕਿਸੇ ਚਿਰੀਂ ਵਿਛੜੇ ਦੇ ਮਿਲਣ ਦਾ ਅਹਿਸਾਸ ਜਾਗਦਾ ਹੈ- ਡਾ. ਹਰਿਭਜਨ ਸਿੰਘ
- ਯਕੀਨ (1993,2009)
ਇਸ ਕਾਵਿ ਸੰਗ੍ਰਹਿ ਵਿਚ ਅਸੀਂ ਇਹ ਪੜ੍ਹਦੇ ਹਾਂ ਕਿ ਇਸ ਤਰ੍ਹਾਂ ਨਵੇਂ ਯੁੱਗ ਦੀਆਂ ਕਦਰਾਂ-ਕੀਮਤਾਂ ਨਾਲ ਪੁਰਾਣੇ ਯੁੱਗ ਨੂੰ ਰੂਪਾਂਤ੍ਰਿਤ ਕਰਨਾ ਹੈ।
- ਸ਼ਬਦ ਰਹਿਣਗੇ ਕੋਲ (1996,2009)
ਇਸ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਵਿੱਚ ਕਵੀ ਨੇ ‘ਮੈਂ, ਯਥਾਰਥ, ਪ੍ਰਕਿਤੀ ਦੇ ਚਿੰਨ੍ਹਾਂ ਨਾਲ ਦੂਜੀ ਫੈਂਟਸੀ, ਸਹਿਜ-ਸੁਹਜ, ਪਿਆਰ ਭਾਵਾਂ ਤੋਂ ਤੁਰ ਕੇ ਭੌਤਿਕ ਜਾਂ ਦੇਹ ਦੇ ਅਨੰਦ, ਵਿਸ਼ਵਾਸ਼-ਅਵਿਸ਼ਵਾਸ਼ ਆਦਿ ਨੂੰ ਪੇਸ਼ ਕੀਤਾ ਹੈ। ਇਸ ਪੁਸਤਕ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ ਵੱਲੋਂ ਸਾਲ 1997 ਲਈ ਸਰਵੋਤਮ ਪੁਸਤਕ ਪੁਰਸਕਾਰ "ਮੋਹਨ ਸਿੰਘ ਮਾਹਿਰ ਪੁਰਸਕਾਰ " ਨਾਲ ਸਨਮਾਨਿਤ ਕੀਤਾ ਗਿਆ .।[4]
- ਸਿਮਰਤੀਆਂ ਦੀ ਲਾਲਟੈਨ (2000, 2004,2009)
ਇਸ ਵਿਚ ਸ਼ਾਮਿਲ ਕਵਿਤਾਵਾਂ ਵਿਚ ਕਵੀ ਨੇ ਜਿੰਦਗੀ ਦੇ ਬਹੁਪਸਾਰੀ ਸਰੋਕਾਰਾਂ ਨੂੰ ਦੂਰਦ੍ਰਿਸ਼ਟੀ ਨਾਲ ਰੂਪਮਾਨ ਕੀਤਾ ਹੈ। ਇਸ ਵਿਚ ਮਨੁੱਖ ਦੀ ਦਾਸਤਾਨ, ਉਸਦੇ ਆਂਤਰਿਕ ਸੰਬੰਧ, ਨਵੀਆਂ ਰਾਹਾਂ ਦੀ ਭਾਲ, ਮਾਨਵੀ ਰਿਸ਼ਤਿਆਂ, ਆਰਥਿਕ ਉੱਨਤੀ ਦੇ ਵਿਕਾਸ, ਉਦਯੋਗਿਕ ਕ੍ਰਾਂਤੀ ਕਾਰਨ ਪੇਂਡੂ ਅਰਥਚਾਰੇ ਦਾ ਖੇਰੂ-ਖੇਰੂ ਹੋਣਾ, ਔਰਤ ਮਰਦ ਦੇ ਰਿਸ਼ਤੇ, ਭਟਕਦੀ ਮਨੁੱਖੀ ਮਾਨਸਿਕਤਾ ਨੂੰ ਪੇਸ਼ ਕੀਤਾ ਹੈ। ਪ੍ਰਤੀਕਾਂ ਦੀ ਵਰਤੋ ਜਿਆਦਾ ਕੀਤੀ ਹੈ।[5]
- ਪਿਆਸ(2013)
"ਪਿਆਸ" ਜਿੰਦਗੀ ਦੇ ਬਹੁਭਾਂਤ ਵਸਤੂ ਵਰਤਾਰਿਆਂ ਨਾਲ ਸੰਵਾਦ ਸਿਰਜਦੀ ਇੱਕ ਮਹੱਤਵਪੂਰਨ ਪੁਸਤਕ ਹੈ ਜਿਹੜੀ ਆਧੁਨਿਕ ਗਲੋਬਲੀ ਯੁਗ ਵਿਚ ਗੁਆਚ ਰਹੀ ਸੰਵੇਦਨਾ, ਪੂੰਜੀਵਾਦੀ ਪ੍ਰਬੰਧ ਵਿਚ ਪਿਸ ਰਹੇ ਆਮ ਇਨਸਾਨ ਦੀ ਹੋਣੀ, ਤੇ ਦਿਨੋ ਦਿਨ ਟੁੱਟ ਰਹੇ ਰਿਸ਼ਤਿਆਂ ਤੇ ਬੇਗਾਨਗੀ ਦੀ ਬਾਤ ਪਾਉਂਦੀ ਹੈ। ਇਸ ਕਿਤਾਬ ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸਾਲ 2014 ਲਈ ਸਰਵੋਤਮ ਪੁਸਤਕ ਪੁਰਸਕਾਰ " ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਪੁਰਸਕਾਰ " ਨਾਲ ਸਨਮਾਨਿਤ ਕੀਤਾ ਗਿਆ ਹੈ।
ਹਿੰਦੀ ਵਿਚ ਰਚਨਾਵਾਂ[ਸੋਧੋ]
- ਮੁੱਠੀ ਭਰ ਰੌਸ਼ਨੀ (1995)
- ਅੰਧੇਰੇ ਮੇਂ ਆਵਾਜ (1997)
- ਅੰਤਹੀਣ ਦੌੜ (2007)
- ਬਨ ਰਹੀ ਹੈ ਨਈ ਦੁਨੀਆ (2015)
ਅਨੁਵਾਦ[ਸੋਧੋ]
ਹਿੰਦੀ ਤੋਂ ਪੰਜਾਬੀ[ਸੋਧੋ]
- ਔੜ ਵਿਚ ਸਾਰਸ (ਡਾ. ਕੇਦਾਰ ਨਾਥ ਸਿੰਘ)
- ਅਰਣਿਆ (ਸ਼੍ਰੀ ਨਰੇਸ਼ ਮਹਿਤਾ)
- ਨਾ ਛੂਹੀ ਪਰਛਾਵੇਂ ਮਨਾ (ਹਿਮਾਂਸ਼ੂ ਜੋਸ਼ੀ)
- ਉਸ ਰਾਤ ਦੀ ਗੱਲ (ਮਿਖਿਲੇਸ਼ਵਰ)
- ਗੋਟਿਆ (ਨ.ਧ. ਤਮਹਨਕਰ)
- ਜਦੋਂ ਦੁਨੀਆ ਨਵੀਂ-ਨਵੀਂ ਬਣੀ (ਵੈਰੀਅਰ ਐਲਵਿਨ)
- ਗਾਥਾ ਮਹਾਂਮਨੁੱਖ ਦੀ (ਬਲਭੱਦਰ ਠਾਕੁਰ)
- ਨਵੇਂ ਇਲਾਕੇ ਵਿੱਚ (ਅਰੁਨ ਕਮਲ)
- ਦੂਜਾ ਕੋਈ ਨਹੀਂ (ਕੁੰਵਰ ਨਾਰਾਇਣ)
- ਸੰਪਰਦਾਇਕਤਾ (ਬਿਪਨ ਚੰਦਰਾ)
- ਧੁੱਪ ਨਿਕਲੇਗੀ (ਜਸਵੀਰ ਚਾਵਲਾ)
- ਔਰਤ ਮੇਰੇ ਅੰਦਰ (ਪਵਨ ਕਰਨ)
- ਮੇਰੀਆਂ ਚੋਣਵੀਆਂ ਕਹਾਣੀਆਂ (ਊਸ਼ਾ ਯਾਦਵ)
- ਆਧੁਨਿਕ ਭਾਰਤੀ ਕਵਿਤਾ ਸੰਚਇਨ (ਹਿੰਦੀ)
- ਇੱਕ ਅਨਘੜ ਜਿਹਾ ਸੁਪਨਾ ( ਮਣੀ ਮੋਹਨ ਮਹਿਤਾ )
- ਮਾਰੇ ਜਾਣਗੇ ( ਰਾਜੇਸ਼ ਜੋਸ਼ੀ )
ਪੰਜਾਬੀ ਤੋਂ ਹਿੰਦੀ[ਸੋਧੋ]
- ਗਲੀਏ ਚਿੱਕੜ ਦੂਰਿ ਘਰ (ਵਣਜਾਰਾ ਬੇਦੀ)
- ਸ਼ਬਦੋਂ ਕੀ ਧੂਪ (ਸੁਖਵਿੰਦਰ ਸਿੰਘ ਕੰਬੋਜ)
- ਸੂਰਜ ਕਾ ਤਕੀਆ (ਰਵਿੰਦਰ ਰਵੀ)
- ਬਾਂਸੁਰੀ ਕਯਾ ਗੀਤਾ ਗਾਏ (ਡਾ. ਰਵਿੰਦਰ)
- ਪੱਤੇ ਕੀ ਮਹਾਯਾਤਰਾ (ਪ੍ਰਮਿੰਦਰ ਸੋਢੀ)
- ਹਾਰ ਕਰ ਭੀ (ਦਰਸ਼ਨ ਬੁਲੰਦਵੀ)
- ਪਲ ਪਲ ਬਦਲਤੇ ਰੰਗ (ਬੀਬਾ ਬਲਵੰਤ)
- ਆਧੁਨਿਕ ਭਾਰਤੀ ਕਵਿਤਾ ਸੰਚਇਨ (ਪੰਜਾਬੀ)
- ਟੁਕੜਾ ਟੁਕੜਾ ਵਰਤਮਾਨ (ਸੁਰਿੰਦਰ ਸੋਹਲ)
ਸੰਪਾਦਨ ਪੁਸਤਕਾਂ[ਸੋਧੋ]
- ਸਮਾਨੰਤਰ (ਪਿਛਲੇ ਦਹਾਕੇ ਦੀ ਪੰਜਾਬੀ ਕਵਿਤਾ, 1992)
- ਸਮਾਂ ਉਦਾਸ ਨਹੀਂ (ਸਮਕਾਲੀ ਪੰਜਾਬੀ ਕਵਿਤਾ, 1997)
- ਅੱਖਰ ਅੱਖਰ ਅਹਿਸਾਸ (ਸਮਕਾਲੀ ਪੰਜਾਬੀ ਕਵਿਤਾ, 2016)
- ਸ਼ਬਦ ਸ਼ਬਦ ਪਰਵਾਜ਼ (ਸਮਕਾਲੀ ਪੰਜਾਬੀ ਕਵਿਤਾ, 2016)
- ਸਰੋਕਾਰ ਤ੍ਰੈ - ਮਾਸਿਕ ਦੀ ਸੰਪਾਦਨਾ (1999 ਤੋਂ 2003)
- 2003 ਤੋਂ ਤ੍ਰੈ- ਮਾਸਿਕ " ਪ੍ਰਤਿਮਾਨ " ਦੀ ਨਿਰੰਤਰ ਸੰਪਾਦਨਾ
ਆਲੋਚਨਾ ਪੁਸਤਕਾਂ[ਸੋਧੋ]
- ਜਸਵੰਤ ਸਿੰਘ ਕੰਵਲ ਦੇ ਨਾਵਲਾਂ ਦਾ ਥੀਮਕ ਅਧਿਐਨ
- 1960 ਤੋਂ ਬਾਅਦ ਦੀ ਹਿੰਦੀ ਤੇ ਪੰਜਾਬੀ ਕਵਿਤਾ ਦਾ ਤੁਲਨਾਤਮਿਕ ਅਧਿਐਨ
ਅਮਰਜੀਤ ਕੌਂਕੇ ਦੀ ਕਵਿਤਾ ਤੇ ਹੋਇਆ ਕਾਰਜ (ਪੁਸਤਕਾਂ)[ਸੋਧੋ]
- ਅਮਰਜੀਤ ਕੌਂਕੇ-ਕਾਵਿ : ਸਿਰਜਣਾ ਤੇ ਸੰਵਾਦ, ਸੰਪਾਦਕ : ਡਾ. ਆਤਮ ਰੰਧਾਵਾ
- ਅਮਰਜੀਤ ਕੌਂਕੇ ਡਾ ਕਾਵਿ - ਪੈਰਾਡਾਈਮ, ਸੰਪਾਦਕ : ਡਾ. ਲਖਵਿੰਦਰ ਜੀਤ ਕੌਰ
- ਅਮਰਜੀਤ ਕੌਂਕੇ ਦੀ ਕਵਿਤਾ ਵਿਚ ਬੇਗਾਨਗੀ ਦਾ ਸੰਕਲਪ, ਲੇਖਕ : ਹਰਵਿੰਦਰ ਢਿੱਲੋਂ
- ਅਮਰਜੀਤ ਕੌਂਕੇ-ਕਾਵਿ : ਚਿੰਤਨ ਤੇ ਸਮੀਖਿਆ, ਸੰਪਾਦਕ : ਡਾ. ਬਲਜੀਤ ਸਿੰਘ, ਡਾ. ਮੁਖਤਿਆਰ ਸਿੰਘ
- ਅਮਰਜੀਤ ਕੌਂਕੇ-ਕਾਵਿ : ਪੰਧ ਤੇ ਪ੍ਰਬੰਧ, ਸੰਪਾਦਕ : ਡਾ. ਭੁਪਿੰਦਰ ਕੌਰ, ਸੋਨੀਆ
- ਅਮਰਜੀਤ ਕੌਂਕੇ ਦੀ ਕਵਿਤਾ : ਸਵੈ-ਚਿੰਤਨ ਤੋਂ ਯੁਗ ਚੇਤਨਾ ਤੋਂ ਤੱਕ, ਸੰਪਾਦਕ : ਡਾ. ਸੰਦੀਪ ਕੌਰ, ਰਮਨਦੀਪ ਕੌਰ
ਅਮਰਜੀਤ ਕੌਂਕੇ ਦੀ ਕਵਿਤਾ ਤੇ ਐਮ.ਫਿਲ., ਪੀ.ਐਚ.ਡੀ.ਲਈ ਹੋਇਆ ਕਾਰਜ[ਸੋਧੋ]
- ਅਮਰਜੀਤ ਕੌਂਕੇ ਦੀ ਕਵਿਤਾ ਵਿਚ ਦਵੰਦ ਦੀ ਪ੍ਰਕਿਰਤੀ : ਪੂਨਮ ਸ਼ਰਮਾ, ਨਿਗਰਾਨ : ਡਾ. ਬਲਜੀਤ ਕੌਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ (2001)
- ਅਮਰਜੀਤ ਕੌਂਕੇ ਦੀ ਕਾਵਿ-ਸੰਵੇਦਨਾ, ਰਾਤੇਜ ਭਾਰਤੀ, ਨਿਗਰਾਨ : ਡਾ. ਨਰਵਿੰਦਰ ਸਿੰਘ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ (2002)
- ਅਮਰਜੀਤ ਕੌਂਕੇ ਦੀ ਕਾਵਿ-ਸੰਵੇਦਨਾ, ਜਨਕ ਰਾਜ, ਨਿਗਰਾਨ : ਡਾ. ਕਰਮਜੀਤ ਸਿੰਘ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ (2011)
- ਅਮਰਜੀਤ ਕੌਂਕੇ ਦੀਆਂ ਕਾਵਿ- ਯੁਗਤਾਂ, ਮੁਖਤਿਆਰ ਸਿੰਘ, ਨਿਗਰਾਨ: ਡਾ. ਹਰਜੋਤ ਕੌਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ (2009)
- ਅਮਰਜੀਤ ਕੌਂਕੇ ਦੀ ਕਾਵਿ-ਸੰਵੇਦਨਾ, ਸਿਮਰਜੀਤ ਕੌਰ ਰੰਧਾਵਾ, ਨਿਗਰਾਨ : ਡਾ. ਬਲਜੀਤ ਕੌਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ (2008)
- ਅਮਰਜੀਤ ਕੌਂਕੇ ਦੀ ਕਵਿਤਾ ਵਿਚ ਬੇਗਾਨਗੀ ਦਾ ਸੰਕਲਪ, ਹਰਵਿੰਦਰ ਢਿੱਲੋਂ ਨਿਗਰਾਨ : ਡਾ. ਯੋਗਰਾਜ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ (2013)
ਸਨਮਾਨ[ਸੋਧੋ]
- ਸਾਹਿਤ ਅਕਾਦਮੀ,ਦਿੱਲੀ ਵੱਲੋਂ ਸਾਲ 2016 ਲਈ ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ
- " ਦਵੰਧ ਕਥਾ " ਪੁਸਤਕ ਤੇ ਲਾਭ ਸਿੰਘ ਚਾਤ੍ਰਿਕ ਪੁਰਸਕਾਰ 1991
- " ਯਕੀਨ " ਪੁਸਤਕ ਤੇ ਕਪੂਰ ਸਿੰਘ ਆਈ ਸੀ ਐਸ ਪੁਰਸਕਾਰ, 1994
- " ਸ਼ਬਦ ਰਹਿਣਗੇ ਕੋਲ " ਪੁਸਤਕ ਤੇ ਗੁਰੂ ਨਾਨਕ ਦੇਵ ਯੁਨੀਵਰਸਿਟੀ ਅਮ੍ਰਿਤਸਰ ਵੱਲੋਂ ਮੋਹਨ ਸਿੰਘ ਮਾਹਿਰ ਪੁਰਸਕਾਰ 1997
- " ਮੁੱਠੀ ਭਰ ਰੌਸ਼ਨੀ " ਪੁਸਤਕ ਤੇ ਭਾਸ਼ਾ ਵਿਭਾਗ ਵੱਲੋਂ ਗਿਆਨੀ ਸੰਤ ਸਿੰਘ ਪੁਰਸਕਾਰ, 1995
- ਪੁਸਤਕ " ਪਿਆਸ " ਲਈ ਭਾਸ਼ਾ ਵਿਭਾਗ ਪੰਜਾਬ ਵੱਲੋਂ 2014 ਲਈ ਸਰਵੋਤਮ ਪੁਸਤਕ ਪੁਰਸਕਾਰ
- ਸਾਹਿਤ ਦੇ ਖੇਤਰ ਵਿਚ ਸਮੁੱਚੀ ਦੇਣ ਲਈ " ਨਿਰੰਜਨ ਸਿੰਘ ਨੂਰ ਮੈਮੋਰੀਅਲ ਪੁਰਸਕਾਰ " 2009
- ਸਾਹਿਤ ਦੇ ਖੇਤਰ ਵਿਚ ਸਮੁੱਚੀ ਦੇਣ ਲਈ " ਪ੍ਰੀਤਮ ਸਿੰਘ ਰਾਹੀਂ ਪੁਰਸਕਾਰ " 2014
- ਸਾਹਿਤ ਸਭਾ ਜਗਰਾਓਂ ਵੱਲੋਂ " ਜਨਵਾਦੀ ਕਵਿਤਾ ਪੁਰਸਕਾਰ " 2017
- ਸਾਹਿਤ ਦੇ ਖੇਤਰ ਵਿਚ ਸਮੁੱਚੀ ਦੇਣ ਲਈ ਇਆਪਾ, ਕੈਨੇਡਾ ਪੁਰਸਕਾਰ, 1998, ਨਿਰੰਜਣ ਸਿੰਘ ਕਪੂਰ ਪੁਰਸਕਾਰ
ਹਵਾਲੇ[ਸੋਧੋ]
- ↑ "ਡਾ. ਅਮਰਜੀਤ ਕੌਂਕੇ ਨੂੰ ਸਾਹਿਤ ਅਕਾਦਮੀ ਵੱਲੋਂ ਅਨੁਵਾਦ ਪੁਰਸਕਾਰ".
- ↑ ਸੁਰਜੀਤ ਪਾਤਰ,ਦਾਇਰਿਆਂ ਦੀ ਕਬਰ ‘ਚ,ਪੰਨਾ 3
- ↑ ਪ੍ਰੋ: ਅਤੇ ਸਿੰਘ,ਨਿਰਵਾਣ ਦੀ ਤਲਾਸ਼ ‘ਚ,ਪੰਨਾ 1,2
- ↑ ,ਡਾ. ਸਤਿੰਦਰ ਸਿੰਘ ਨੂਰ,ਸ਼ਬਦ ਰਹਿਣਗੇ ਕੋਲ,ਪੰਨਾ 2,3
- ↑ ,ਡਾ. ਹਰਜੀਤ ਕੌਰ ਵਿਰਕ,ਆਧੁਨਿਕ ਪੰਜਾਬੀ ਕਵਿਤਾ ਪ੍ਰਾਪਤੀਆਂ ਤੇ ਸੰਭਾਵਨਾਵਾਂ,ਪੰਨਾ 324